ਗਰਦਨ ਦੀ ਅਕੜਨ ਅਤੇ ਦਰਦ ਵੀ ਸਿਹਤ ਸੰਬੰਧੀ ਪਰੇਸ਼ਾਨੀ ਹੁੰਦੀ ਹੈ। ਸਰਦੀਆਂ ਦੇ ਮੌਸਮ 'ਚ ਇਹ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ। ਹਰ ਰੋਜ਼ ਦਰਦ ਦੀਆਂ ਦਵਾਈਆਂ ਖਾਣ ਨਾਲ ਇਸ ਦਾ ਬੁਰਾ ਅਸਰ ਵੀ ਪੈ ਸਕਦਾ ਹੈ। ਅੱਜ ਅਸੀਂ ਇਸ ਤੋਂ ਨਿਪਟਨ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਨੁਸਖਾ ਬਣਾਉਣ ਦੀ ਸਮੱਗਰੀ:
- ਅਜ਼ਵਾਇਨ
- ਸੂਤੀ ਕੱਪੜਾ
ਨੁਸਖੇ ਨੂੰ ਵਰਤੋਂ ਕਰਨ ਦਾ ਤਰੀਕਾ:
- ਇਕ ਸੂਤੀ ਕੱਪੜੇ 'ਚ ਅਜ਼ਵਾਇਨ ਪਾ ਕੇ ਇਸ ਨੂੰ ਤਵੇ 'ਤੇ ਗਰਮ ਕਰੋ ਅਤੇ ਗਰਦਨ 'ਤੇ ਇਸ ਦਾ ਸੇਂਕ ਦਿਓ। ਇਸ ਨੁਸਖੇ ਨੂੰ 5-6 ਵਾਰ ਕਰੋ। ਇਸ ਦੀ ਵਰਤੋਂ ਕਰਨ ਨਾਲ ਗਰਦਨ ਦਰਦ ਤੋਂ ਆਰਾਮ ਮਿਲਦਾ ਹੈ। ਸੇਂਕ ਕਰਨ ਤੋਂ ਬਾਅਦ ਇਸ ਨੂੰ ਢੱਕ ਕੇ ਰੱਖੋ। ਧਿਆਨ ਰੱਖੋ ਕਿ ਇਸ ਨੂੰ ਹਵਾ ਨਾ ਲੱਗੇ।
ਖਾਂਸੀ ਅਤੇ ਰੇਸ਼ੇ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY